ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਗਠਜੋੜ ਦੇ ਜਲੰਧਰ ਕੇਂਦਰੀ ਤੋਂ ਉਮੀਦਵਾਰ ਚੰਦਨ ਗਰੇਵਾਲ ਜੀ ਨੂੰ ਹਰ ਤੱਬਕੇ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਵਾਰਡ ਨੰਬਰ 67 ਵਿਚ ਬਹੁਜਨ ਸਮਾਜ ਪਾਰਟੀ ਵਲੋਂ ਚੰਦਨ ਗਰੇਵਾਲ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਵਿਸ਼ਵਾਸ ਦਵਾਇਆ ਗਿਆ ਕਿ ਚੋਣ ਸਰਗਰਮੀਆਂ ਵਿੱਚ ਪੂਰਾ ਪੂਰਾ ਸਹਿਯੋਗ ਕੀਤਾ ਜਾਵੇਗਾ ਅਤੇ ਜਿਤ ਯਕੀਨੀ ਬਣਾਈ ਜਾਵੇਗੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਵੰਤ ਰਾਏ ਜੀ ਇੰਨਚਾਰਜ ਬਹੁਜਨ ਸਮਾਜ ਪਾਰਟੀ, ਅਜੇ ਨਾਹਰ, ਰਾਜੂ ਨਾਹਰ, ਰਣਜੀਤ ਜੀ, ਬਲਵਿੰਦਰ ਜੀ ਆਦਿ ਹਾਜਰ ਸੰਨ।
ਚੰਦਨ ਗਰੇਵਾਲ ਜੀ ਵਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਤੇ ਯਕੀਨ ਦਿਵਾਇਆ ਗਿਆ ਹਰ ਦੁੱਖ-ਸੁੱਖ ਵਿਚ ਆਪ ਜੀ ਨਾਲ ਸਾਂਝ ਬਣਾ ਕੇ ਰਖਾਂਗਾ।
Comments
Post a Comment