ਸ਼੍ਰੀ ਚੰਦਨ ਗਰੇਵਾਲ ਜੀ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ।

 

ਆ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗਠਜੋੜ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅੱਜ ਨਕੋਦਰ ਤੋ ਕਾਂਗਰਸ ਪਾਰਟੀ ਦੇ SC ਸੈਲ ਦੇ ਮੋਜੂਦਾ ਪ੍ਰਧਾਨ ਸ਼੍ਰੀ ਬੌਬੀ ਪ੍ਰਧਾਨ ਜੀ ਨੇ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਕਿ ਉਹ ਆਪਣੇ ਸਮੂਹ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਕੇਂਦਰੀ ਦੇ ਉਮੀਦਵਾਰ ਸ਼੍ਰੀ ਚੰਦਨ ਗਰੇਵਾਲ ਜੀ ਦੀ ਹਿਮਾਇਤ ਕਰਨਗੇ ਅਤੇ ਜਿਤ ਯਕੀਨੀ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਉਣਗੇ।

ਚੰਦਨ ਗਰੇਵਾਲ ਜੀ ਵਲੋਂ ਸ਼੍ਰੀ ਗੋਪੀ ਪ੍ਰਧਾਨ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ ਜੀ ਆਇਆਂ ਕਿਹਾ ਅਤੇ ਭਰੋਸਾ ਦਿਵਾਇਆ ਉਹਨਾਂ ਨੂੰ ਬਣਦਾ ਮਾਣ-ਸਤਿਕਾਰ ਜ਼ਰੂਰ ਦਿਵਾਇਆ ਜਾਵੇਗਾ।

Comments